ਤਸਵੀਰਾਂ ਤੋਂ PDF ਦਾ ਕਨਵਰਟਰ

ਫੋਟੋਆਂ ਅਤੇ ਹੋਰ ਤਸਵੀਰਾਂ ਨੂੰ PDF ਵਿੱਚ ਜਲਦੀ ਅਤੇ ਸੌਖੇ ਤਰੀਕੇ ਨਾਲ ਤਬਦੀਲ ਕਰਨ ਲਈ ਉਪਯੋਗਕਰਤਾ ਦੇ ਅਨੁਕੂਲ ਵੈਬ ਐਪ

ਮੁਫ਼ਤ ਆਨਲਾਈਨ ਕੋਈ ਸੀਮਾਵਾਂ ਨਹੀਂ
ਫਾਈਲਾਂ ਦੇ ਕ੍ਰਮ ਨੂੰ ਡਰੈਗ ਅਤੇ ਡਰਾਪ ਨਾਲ ਬਦਲਿਆ ਜਾ ਸਕਦਾ ਹੈ
ਫਾਈਲਾਂ ਚੁਣੋ
... ਜਾਂ ਫਾਈਲਾਂ ਨੂੰ ਇੱਥੇ ਡਰਾਪ ਕਰੋ
ਇਸ ਫੰਕਸ਼ਨ ਦੀ ਵਰਤੋਂ ਕਰਕੇ, ਤੁਸੀਂ ਸਾਡੀਆਂ ਸੇਵਾ ਦੀਆਂ ਸ਼ਰਤਾਂ ਨੂੰ ਸਵੀਕਾਰ ਕਰਦੇ ਹੋ
ਫਾਈਲ ਸੁਰੱਖਿਆ ਸਕ੍ਰਿਅ ਹੈ
4.9 (6,068 ਵੋਟਾਂ)
ਇਸ਼ਤਿਹਾਰ
😀 ਇਸ਼ਤਿਹਾਰਬਾਜ਼ੀ ਲਈ 100% ਮੁਫ਼ਤ ਧੰਨਵਾਦ

ਜਾਣਕਾਰੀ

Windows Linux MAC iPhone Android

ਤਸਵੀਰਾਂ ਨਾਲ PDF ਕਿਵੇਂ ਬਣਾਈਏ?

ਆਪਣੀਆਂ ਉਹਨਾਂ ਤਸਵੀਰਾਂ ਦੀਆਂ ਫਾਈਲਾਂ ਨੂੰ ਚੁਣੋ ਜੋ PDF ਫਾਈਲ ਵਿੱਚ ਜੋੜੀਆਂ ਜਾਣੀਆਂ ਚਾਹੀਦੀਆਂ ਹਨ ਜਾਂ ਉਹਨਾਂ ਨੂੰ ਫਾਈਲ ਬਾਕਸ ਵਿੱਚ ਡਰਾਪ ਕਰੋ ਅਤੇ ਉਹਨਾਂ ਦੀ ਰਚਨਾ ਸ਼ੁਰੂ ਕਰੋ। ਕੁਝ ਸਕਿੰਟਾਂ ਬਾਅਦ ਤੁਸੀਂ ਆਪਣੀ PDF ਤਸਵੀਰਾਂ ਦੀ ਕਿਤਾਬ ਨੂੰ ਡਾਊਨਲੋਡ ਕਰ ਸਕਦੇ ਹੋ।

ਤਸਵੀਰਾਂ ਦੇ ਵੱਖ-ਵੱਖ ਫਾਈਲ ਫਾਰਮੈਟਾਂ ਦਾ ਸਮਰਥਨ ਕਰਦਾ ਹੈ

ਤੁਸੀਂ ਇੱਕ PDF ਤਸਵੀਰਾਂ ਦੀ ਕਿਤਾਬ ਬਣਾਉਣ ਲਈ ਵੱਖ-ਵੱਖ ਫਾਈਲ ਫਾਰਮੈਟਾਂ ਦੀਆਂ ਤਸਵੀਰਾਂ ਚੁਣ ਸਕਦੇ ਹੋ। ਐਪ JPG, PNG, GIF ਅਤੇ TIFF ਵਰਗੀਆਂ ਆਮ ਤਸਵੀਰਾਂ ਵਾਲਿਆਂ ਫਾਈਲ ਫਾਰਮੈਟਾਂ ਦਾ ਸਮਰਥਨ ਕਰਦਾ ਹੈ।

ਵਰਤਣ ਵਿੱਚ ਸੌਖਾ

PDF24 ਤੁਹਾਡੇ ਲਈ ਤਸਵੀਰਾਂ ਦੇ ਆਧਾਰ ਉਤੇ PDF ਬਣਾਉਣਾ ਜਿੰਨਾ ਸੰਭਵ ਹੋ ਸਕੇ ਸੌਖਾ ਬਣਾਉਂਦਾ ਹੈ। ਕੋਈ ਸਥਾਪਨਾ ਜਾਂ ਸੇਟਅਪ ਕਰਨ ਦੀ ਲੋੜ ਨਹੀਂ ਹੈ, ਬਸ ਆਪਣੀਆਂ ਤਸਵੀਰਾਂ ਚੁਣੋ ਅਤੇ PDF ਦੀ ਰਚਨਾ ਸ਼ੁਰੂ ਕਰੋ।

ਤੁਹਾਡੇ ਸਿਸਟਮ ਦਾ ਸਮਰਥਨ ਕਰਦਾ ਹੈ

ਇੱਕ PDF ਵਿੱਚ ਤਸਵੀਰਾਂ ਨੂੰ ਜੜਨ ਲਈ ਤੁਹਾਨੂੰ ਕਿਸੇ ਖਾਸ ਸਿਸਟਮ ਦੀ ਲੋੜ ਨਹੀਂ ਹੈ। ਇਹ ਐਪ ਸਾਰੇ ਆਮ ਓਪਰੇਟਿੰਗ ਸਿਸਟਮਾਂ ਅਤੇ ਬ੍ਰਾਊਜ਼ਰਾਂ ਦੇ ਤਹਿਤ ਕੰਮ ਕਰਦਾ ਹੈ।

ਸਥਾਪਨਾ ਦੀ ਕੋਈ ਲੋੜ ਨਹੀਂ ਹੈ

ਤੁਹਾਨੂੰ ਕਿਸੇ ਵੀ ਸਾਫਟਵੇਅਰ ਨੂੰ ਡਾਊਨਲੋਡ ਅਤੇ ਸਥਾਪਿਤ ਕਰਨ ਦੀ ਲੋੜ ਨਹੀਂ ਹੈ। PDF ਨੂੰ ਸਾਡੇ ਸਰਵਰਾਂ ਤੇ ਕਲਾਉਡ ਵਿੱਚ ਤੈਯਾਰ ਕੀਤਾ ਜਾਂਦਾ ਹੈ। ਟੂਲ ਤੁਹਾਡੇ ਸਿਸਟਮ ਦੇ ਸਰੋਤਾਂ ਦੀ ਖਪਤ ਨਹੀਂ ਕਰਦਾ ਹੈ।

ਸੁਰੱਖਿਆ ਸਾਡੇ ਲਈ ਮਹੱਤਵਪੂਰਨ ਹੈ

ਤੁਹਾਡੀਆਂ ਤਸਵੀਰਾਂ ਦਿਆਂ ਫਾਈਲਾਂ ਸਾਡੇ ਸਰਵਰ ਤੇ ਲੋੜ ਤੋਂ ਵੱਧ ਨਹੀਂ ਰਹਿੰਦੀਆਂ। ਚਿੱਤਰ ਅਤੇ ਨਤੀਜੇ ਥੋੜ੍ਹੇ ਸਮੇਂ ਬਾਅਦ ਸਾਡੇ ਸਰਵਰ ਤੋਂ ਮਿਟਾ ਦਿੱਤੇ ਜਾਣਗੇ।

JPG PNG TIFF GIF
ਸਟੇਫਨ ਜਿੱਗਲਰ ਦੁਆਰਾ ਵਿਕਸਿਤ

ਬਾਕੀ ਲੋਕ ਕੀ ਕਹਿ ਰਹੇ ਹਨ

ਇਸ ਟੂਲ ਦੇ ਨਾਲ, ਮੈਂ ਇੱਕ PDF ਵਿੱਚ ਏਕਲ ਤਸਵੀਰਾਂ ਨੂੰ ਰਲਾ ਸਕਦਾ ਹਾਂ। ਕੋਈ ਵੀ PDF ਨੂੰ ਵੇਖ ਸਕਦਾ ਹੈ। ਇਸ ਤਰ੍ਹਾਂ ਮੈਨੂੰ ਬਹੁਤ ਸਾਰੀਆਂ ਵਿਅਕਤੀਗਤ ਤਸਵੀਰਾਂ ਭੇਜਣ ਦੀ ਲੋੜ ਨਹੀਂ ਹੈ।
ਇੱਕ PDF ਦੇ ਰੂਪ ਵਿੱਚ ਤਸਵੀਰਾਂ ਦੀ ਕਿਤਾਬ ਦਾ ਵਿਚਾਰ ਬਹੁਤ ਵਧੀਆ ਹੈ. ਮੈਂ ਇੱਕ PDF ਫਾਈਲ ਵਿੱਚ ਚਿੱਤਰਾਂ ਨੂੰ ਜੜ ਸਕਦਾ ਹਾਂ। ਜੇਕਰ PDF ਬਹੁਤ ਵੱਡੀ ਹੈ, ਤਾਂ ਮੈਂ ਕੰਪਰੈਸ਼ਨ ਟੂਲ ਦੇ ਨਾਲ ਸਾਈਜ਼ ਨੂੰ ਵੀ ਘਟਾ ਸਕਦਾ ਹਾਂ।

ਸਵਾਲ ਅਤੇ ਜਵਾਬ

ਮੈਂ ਕਈ ਤਸਵੀਰਾਂ ਤੋਂ ਇੱਕ PDF ਕਿਵੇਂ ਬਣਾ ਸਕਦਾ ਹਾਂ?

  1. ਉਹਨਾਂ ਤਸਵੀਰਾਂ ਨੂੰ ਚੁਣਨ ਲਈ ਪੰਨੇ ਦੇ ਉਪਰ ਦਿੱਤੇ ਫਾਈਲ ਚੋਣ ਬਾਕਸ ਵਿੱਚ ਕਲਿੱਕ ਕਰੋ ਜਿਹਨਾਂ ਨੂੰ ਤੁਸੀਂ PDF ਵਿੱਚ ਬਦਲਣਾ ਚਾਹੁੰਦੇ ਹੋ।
  2. ਜੇਕਰ ਲੋੜ ਹੋਵੇ, ਤਾਂ ਡਰੈਗ ਐਂਡ ਡਰਾਪ ਦੀ ਵਰਤੋਂ ਕਰਕੇ ਤਸਵੀਰਾਂ ਦੇ ਕ੍ਰਮ ਨੂੰ ਠੀਕ ਕਰੋ।
  3. ਸੰਬੰਧਿਤ ਬਟਨ ਨਾਲ ਆਪਣੇ PDF ਦੀ ਰਚਨਾ ਸ਼ੁਰੂ ਕਰੋ।
  4. ਡਾਉਨਲੋਡ ਬਟਨ ਦੀ ਵਰਤੋਂ ਕਰਕੇ ਆਪਣੇ ਕੰਪਿਊਟਰ ਉਤੇ ਤੁਹਾਡੇ ਦਵਾਰਾ ਬਣਾਈ ਗਈ PDF ਨੂੰ ਸਹੇਜੋ।

ਮੇਰੀ ਤਿਆਰ ਕੀਤੀ PDF ਬਹੁਤ ਵੱਡੀ ਹੈ। ਮੈਂ ਇਸਨੂੰ ਛੋਟਾ ਕਿਵੇਂ ਕਰ ਸਕਦਾ ਹਾਂ?

PDF24 ਤੁਹਾਡੀਆਂ ਤਸਵੀਰਾਂ ਨੂੰ ਇੱਕ ਨਵੀਂ PDF ਫਾਈਲ ਵਿੱਚ ਜੱੜਦਾ ਹੈ। ਇਹ PDF ਵਿੱਚ ਤਸਵੀਰਾਂ ਦੀ ਗੁਣਵੱਤਾ ਨੂੰ ਸੁਰੱਖਿਅਤ ਰੱਖਦਾ ਹੈ। ਹਾਲਾਂਕਿ, ਇਸ ਤਰੀਕੇ ਨਾਲ ਰਚਿਤ PDF ਬਹੁਤ ਵੱਡੀ ਬਣ ਸਕਦੀ ਹੈ, ਕਿਉਂਕਿ ਹਰੇਕ ਤਸਵੀਰ PDF ਦੇ ਫਾਈਲ ਦੇ ਸਾਈਜ਼ ਨੂੰ ਵਧਾਉਂਦਾ ਹੈ। ਲੇਕਿਨ, PDF24 ਕੋਲ ਇਸ ਸਮੱਸਿਆ ਦਾ ਹੱਲ ਹੈ। ਬੱਸ PDF ਦਾ ਸਾਈਜ਼ ਘਟਾਉਣ ਲਈ PDF24 ਦੇ PDF ਕੰਪਰੈਸ਼ਨ ਟੂਲ ਦੀ ਵਰਤੋਂ ਕਰੋ। ਆਮ ਤੌਰ ਤੇ, ਇਹ ਕਿਹਾ ਜਾਣਾ ਚਾਹੀਦਾ ਹੈ ਕਿ ਤੁਸੀਂ ਤਸਵੀਰਾਂ ਵਾਲੇ ਇੱਕ PDF ਨੂੰ ਬਹੁਤ ਜ਼ਿਆਦਾ ਸੰਕੁਚਿਤ ਕਰ ਸਕਦੇ ਹੋ।

ਕੀ PDF24 ਟੂਲਸ ਵਰਤਣਾ ਸੁਰੱਖਿਅਤ ਹੈ?

PDF24 ਫਾਈਲਾਂ ਅਤੇ ਡੇਟਾ ਦੀ ਸੁਰੱਖਿਆ ਨੂੰ ਬਹੁਤ ਗੰਭੀਰਤਾ ਨਾਲ ਲੈਂਦਾ ਹੈ। ਅਸੀਂ ਚਾਹੁੰਦੇ ਹਾਂ ਕਿ ਸਾਡੇ ਉਪਭੋਗਤਾ ਸਾਡੇ ਉਤੇ ਭਰੋਸਾ ਕਰਨ ਦੇ ਯੋਗ ਹੋਣ। ਇਸ ਲਈ ਸੁਰੱਖਿਆ ਪਹਿਲੂ ਸਾਡੇ ਕੰਮ ਦਾ ਸਥਾਈ ਹਿੱਸਾ ਹਨ।

  1. ਸਾਰੀਆਂ ਫਾਈਲ ਟ੍ਰਾਂਸਫਰਾਂ ਨੂੰ ਐਨਕ੍ਰਿਪਟ ਕੀਤਾ ਜਾਂਦਾ ਹੈ।
  2. ਸਾਰੀਆਂ ਫਾਈਲਾਂ ਪ੍ਰੋਸੈਸਿੰਗ ਤੋਂ ਬਾਅਦ ਇੱਕ ਘੰਟੇ ਦੇ ਅੰਦਰ ਪ੍ਰੋਸੈਸਿੰਗ ਸਰਵਰ ਤੋਂ ਆਪਣੇ ਆਪ ਮਿਟਾ ਦਿੱਤੀਆਂ ਜਾਂਦੀਆਂ ਹਨ।
  3. ਅਸੀਂ ਫਾਈਲਾਂ ਨੂੰ ਸਟੋਰ ਅਤੇ ਉਹਨਾਂ ਦਾ ਮੁਲਾਂਕਣ ਨਹੀਂ ਕਰਦੇ ਹਾਂ। ਫਾਈਲਾਂ ਦੀ ਵਰਤੋਂ ਕੇਵਲ ਇੱਛਤ ਉਦੇਸ਼ ਲਈ ਕੀਤੀ ਜਾਵੇਗੀ।
  4. PDF24 ਨੂੰ ਇੱਕ ਜਰਮਨ ਕੰਪਨੀ, Geek Software GmbH ਦੁਆਰਾ ਚਲਾਇਆ ਜਾਂਦਾ ਹੈ। ਸਾਰੇ ਪ੍ਰੋਸੈਸਿੰਗ ਸਰਵਰ EU ਦੇ ਅੰਦਰ ਡੇਟਾ ਸੈਂਟਰਾਂ ਵਿੱਚ ਸਥਿਤ ਹਨ।
  5. ਵਿਕਲਪਕ ਤੌਰ ਤੇ, ਤੁਸੀਂ PDF24 ਕ੍ਰਿਏਟਰ ਦੇ ਨਾਲ PDF24 ਟੂਲਸ ਦਾ ਇੱਕ ਡੈਸਕਟਾਪ ਸੰਸਕਰਣ ਪ੍ਰਾਪਤ ਕਰ ਸਕਦੇ ਹੋ। ਸਾਰੀਆਂ ਫਾਈਲਾਂ ਇੱਥੇ ਤੁਹਾਡੇ ਕੰਪਿਊਟਰ ਉਤੇ ਰਹਿੰਦੀਆਂ ਹਨ, ਕਿਉਂਕਿ ਇਹ ਸੌਫਟਵੇਅਰ ਔਫਲਾਈਨ ਕੰਮ ਕਰਦਾ ਹੈ।

ਕੀ ਮੈਂ Mac, Linux ਜਾਂ ਸਮਾਰਟਫ਼ੋਨ ਤੇ PDF24 ਦੀ ਵਰਤੋਂ ਕਰ ਸਕਦਾ ਹਾਂ?

ਹਾਂ, ਤੁਸੀਂ ਕਿਸੇ ਵੀ ਸਿਸਟਮ ਜਿਸ ਵਿਚ ਇੰਟਰਨੈਟ ਦੀ ਪਹੁੰਚ ਹੋਵੇ PDF24 ਟੂਲਜ਼ ਦੀ ਵਰਤੋਂ ਕਰ ਸਕਦੇ ਹੋ। ਕ੍ਰੋਮ ਵਰਗੇ ਵੈਬ ਬ੍ਰਾਊਜ਼ਰ ਵਿੱਚ PDF24 ਟੂਲਸ ਖੋਲ੍ਹੋ ਅਤੇ ਟੂਲਾਂ ਨੂੰ ਸਿੱਧੇ ਵੈਬ ਬ੍ਰਾਊਜ਼ਰ ਵਿੱਚ ਵਰਤੋ। ਤੁਹਾਨੂੰ ਕੋਈ ਹੋਰ ਸਾਫਟਵੇਅਰ ਸਥਾਪਿਤ ਕਰਨ ਦੀ ਲੋੜ ਨਹੀਂ ਹੈ।

ਤੁਸੀਂ ਆਪਣੇ ਸਮਾਰਟਫੋਨ ਉਤੇ ਇੱਕ ਐਪ ਦੇ ਤੌਰ ਤੇ ਵੀ PDF24 ਨੂੰ ਸਥਾਪਿਤ ਕਰ ਸਕਦੇ ਹੋ। ਅਜਿਹਾ ਕਰਨ ਲਈ, ਆਪਣੇ ਸਮਾਰਟਫੋਨ ਤੇ ਕ੍ਰੋਮ ਵਿੱਚ PDF24 ਟੂਲਸ ਖੋਲ੍ਹੋ। ਫਿਰ ਐਡਰੈੱਸ ਬਾਰ ਦੇ ਉਪਰ ਸੱਜੇ ਕੋਨੇ ਵਿੱਚ ਇੰਸਟਾਲ ਆਈਕਨ ਉਤੇ ਕਲਿੱਕ ਕਰੋ ਜਾਂ ਕ੍ਰੋਮ ਦੇ ਮੀਨੂ ਰਾਹੀਂ ਆਪਣੀ ਸਟਾਰਟ ਸਕ੍ਰੀਨ ਤੇ PDF24 ਜੋੜੋ।

ਕੀ ਮੈਂ ਇੰਟਰਨੈਟ ਕਨੈਕਸ਼ਨ ਤੋਂ ਬਿਨਾਂ PDF24 ਨੂੰ ਔਫਲਾਈਨ ਵਿੱਚ ਵਰਤ ਸਕਦਾ ਹਾਂ?

ਹਾਂ, ਵਿੰਡੋਜ਼ ਦੇ ਉਪਭੋਗਤਾ PDF24 ਨੂੰ ਔਫਲਾਈਨ ਵੀ ਵਰਤ ਸਕਦੇ ਹਨ, ਮਤਲੱਬ ਬਿਨਾਂ ਇੰਟਰਨੈਟ ਕਨੈਕਸ਼ਨ ਤੋਂ। ਸਿਰਫ਼ ਮੁਫ਼ਤ PDF24 ਕ੍ਰਿਏਟਰ ਨੂੰ ਡਾਊਨਲੋਡ ਕਰੋ ਅਤੇ ਸੌਫਟਵੇਅਰ ਨੂੰ ਸਥਾਪਿਤ ਕਰੋ। PDF24 ਕ੍ਰਿਏਟਰ ਇੱਕ ਡੈਸਕਟੌਪ ਐਪਲੀਕੇਸ਼ਨ ਦੇ ਰੂਪ ਵਿੱਚ ਤੁਹਾਡੇ PC ਵਿੱਚ ਸਾਰੇ PDF24 ਟੂਲ ਲਿਆਉਂਦਾ ਹੈ। ਬਾਕੀ ਓਪਰੇਟਿੰਗ ਸਿਸਟਮਾਂ ਦੇ ਉਪਭੋਗਤਾਵਾਂ ਨੂੰ PDF24 ਟੂਲਜ਼ ਦੀ ਵਰਤੋਂ ਕਰਨਾ ਜਾਰੀ ਰੱਖਣਾ ਚਾਹੀਦਾ ਹੈ।

ਕਿਰਪਾ ਕਰਕੇ ਇਸ ਐਪ ਨੂੰ ਰੇਟ ਕਰੋ

ਕਿਰਪਾ ਕਰਕੇ ਇਸ ਪੰਨੇ ਨੂੰ ਸ਼ੇਅਰ ਕਰੋ

   
ਸਾਡੇ ਨਵੇਂ, ਮਸਤ ਅਤੇ ਮੁਫਤ ਟੂਲਾਂ ਨੂੰ ਵਧਣ ਵਿੱਚ ਮਦਦ ਕਰੋ!
ਆਪਣੇ ਫੋਰਮ, ਬਲੌਗ ਜਾਂ ਵੈਬਸਾਈਟ ਉਤੇ ਸਾਡੇ ਟੂਲਾਂ ਬਾਰੇ ਇੱਕ ਲੇਖ ਲਿਖੋ।

ਵੈਕਲਪਿਕ: PDF24 ਕ੍ਰਿਏਟਰ

ਵਿੰਡੋਜ਼ ਲਈ ਸਮਾਨ ਵਿਸ਼ੇਸ਼ਤਾਵਾਂ ਵਾਲਾ ਸਾਫਟਵੇਅਰ

ਸਬੰਧਤ ਟੂਲ

ਹੋਰ ਵਧੀਆ ਟੂਲ