PDF ਦੇ ਹਿੱਸੇ ਕਰੋ

PDF ਫਾਈਲਾਂ ਦੇ ਹਿੱਸੇ ਕਰੋ ਅਤੇ ਉਸਤੋਂ ਬਾਅਦ ਵਿੱਚ ਹਿੱਸੇ ਕੀਤੀਆਂ ਫਾਈਲਾਂ ਨੂੰ ਸਹੇਜੋ

ਮੁਫ਼ਤ ਆਨਲਾਈਨ ਕੋਈ ਸੀਮਾਵਾਂ ਨਹੀਂ
ਫਾਈਲਾਂ ਚੁਣੋ
... ਜਾਂ ਫਾਈਲਾਂ ਨੂੰ ਇੱਥੇ ਡਰਾਪ ਕਰੋ
ਇਸ ਫੰਕਸ਼ਨ ਦੀ ਵਰਤੋਂ ਕਰਕੇ, ਤੁਸੀਂ ਸਾਡੀਆਂ ਸੇਵਾ ਦੀਆਂ ਸ਼ਰਤਾਂ ਨੂੰ ਸਵੀਕਾਰ ਕਰਦੇ ਹੋ
ਫਾਈਲ ਸੁਰੱਖਿਆ ਸਕ੍ਰਿਅ ਹੈ
4.9 (4,177 ਵੋਟਾਂ)
ਇਸ਼ਤਿਹਾਰ
😀 ਇਸ਼ਤਿਹਾਰਬਾਜ਼ੀ ਲਈ 100% ਮੁਫ਼ਤ ਧੰਨਵਾਦ

ਜਾਣਕਾਰੀ

Windows Linux MAC iPhone Android

PDF ਫਾਈਲਾਂ ਨੂੰ ਕਿਵੇਂ ਹਿੱਸਿਆਂ ਵਿੱਚ ਕਰਨਾ ਹੈ

ਆਪਣੀਆਂ ਉਹਨਾਂ PDF ਫਾਈਲਾਂ ਦੀ ਚੋਣ ਕਰੋ ਜਿਹਨਾਂ ਦੇ ਤੁਸੀਂ ਹਿੱਸੇ ਕਰਨਾ ਚਾਹੁੰਦੇ ਹੋ ਜਾਂ PDF ਨੂੰ ਫਾਈਲ ਬਾਕਸ ਵਿੱਚ ਡਰਾਪ ਕਰੋ। ਫਾਈਲਾਂ ਦੇ ਹਿੱਸੇ ਕਰਨ ਦਾ ਤਰੀਕਾ ਦੱਸੋ ਅਤੇ ਸਟਾਰਟ ਬਟਨ ਤੇ ਕਲਿੱਕ ਕਰੋ। ਪ੍ਰੋਸੱਸ ਪੂਰਾ ਹੋਣ ਤੋਂ ਬਾਅਦ ਆਪਣੀਆਂ ਹਿੱਸਿਆਂ ਵਿੱਚ ਹੋਈਆਂ ਫਾਈਲਾਂ ਨੂੰ ਸਹੇਜੋ।

ਗੁਣਵੱਤਾ ਦਾ ਕੋਈ ਨੁਕਸਾਨ ਨਹੀਂ

ਗੁਣਵੱਤਾ ਦੀ ਚਿੰਤਾ ਨਾ ਕਰੋ। PDF ਫਾਈਲਾਂ ਨੂੰ ਹਿੱਸਿਆਂ ਵਿੱਚ ਵੰਡਣ ਨਾਲ PDF ਦੀ ਗੁਣਵੱਤਾ ਤੇ ਪ੍ਰਭਾਵ ਨਹੀਂ ਪੈਂਦਾ ਹੈ। ਇਹ ਟੂਲ PDF ਫਾਈਲਾਂ ਨੂੰ ਹਿੱਸਿਆਂ ਵਿੱਚ ਕਰਦਾ ਹੈ ਤਾਂ ਜੋ PDF ਸਮੱਗਰੀ ਦੀ ਗੁਣਵੱਤਾ ਬਿਲਕੁਲ ਬਰਾਬਰ ਬਣੀ ਰਵੇ।

ਵਰਤਣ ਵਿੱਚ ਸੌਖਾ

PDF24 PDF ਫਾਈਲਾਂ ਦੇ ਹਿੱਸੇ ਕਰਨਾ ਜਿਨਾਂ ਸੰਭਵ ਹੋ ਸਕੇ ਉਨਾਂ ਸੌਖਾ ਅਤੇ ਤੇਜ਼ ਬਣਾਉਂਦਾ ਹੈ। ਤੁਹਾਨੂੰ ਕੁਝ ਵੀ ਸਥਾਪਤ ਕਰਨ ਜਾਂ ਸੇਟ ਅਪ ਕਰਨ ਦੀ ਲੋੜ ਨਹੀਂ ਹੈ, ਬੱਸ ਐਪ ਵਿੱਚ ਆਪਣੀਆਂ PDF ਫਾਈਲਾਂ ਦੀ ਚੋਣ ਕਰੋ ਅਤੇ ਫਾਈਲਾਂ ਦੇ ਹਿੱਸੇ ਕਰੋ।

ਤੁਹਾਡੇ ਸਿਸਟਮ ਦਾ ਸਮਰਥਨ ਕਰਦਾ ਹੈ

PDF ਫਾਈਲਾਂ ਦੇ ਔਨਲਾਈਨ ਹਿੱਸੇ ਕਰਨ ਲਈ ਕੋਈ ਖਾਸ ਲੋੜਾਂ ਨਹੀਂ ਹਨ। ਐਪਲੀਕੇਸ਼ਨ ਸਾਰੇ ਮੌਜੂਦਾ ਓਪਰੇਟਿੰਗ ਸਿਸਟਮਾਂ ਅਤੇ ਬ੍ਰਾਊਜ਼ਰਾਂ ਨਾਲ ਕੰਮ ਕਰਦੀ ਹੈ। ਬਸ ਆਪਣੇ ਬ੍ਰਾਊਜ਼ਰ ਵਿੱਚ ਇਸ ਐਪ ਦੀ ਵਰਤੋਂ ਕਰੋ ਅਤੇ PDF ਦੇ ਹਿੱਸੇ ਕਰਨਾ ਸ਼ੁਰੂ ਕਰੋ।

ਸਥਾਪਨਾ ਦੀ ਕੋਈ ਲੋੜ ਨਹੀਂ ਹੈ

ਤੁਹਾਨੂੰ ਕੋਈ ਵੀ ਸਾਫਟਵੇਅਰ ਡਾਊਨਲੋਡ ਅਤੇ ਸਥਾਪਿਤ ਕਰਨ ਦੀ ਲੋੜ ਨਹੀਂ ਹੈ। PDF ਫਾਈਲਾਂ ਦੇ ਹਿੱਸੇ ਸਾਡੇ ਸਰਵਰਾਂ ਉਤੇ ਕਲਾਉਡ ਵਿੱਚ ਕੀਤੇ ਜਾਂਦੇ ਹਨ, ਤਾਂ ਜੋ ਇਹ ਟੂਲ ਤੁਹਾਡੇ ਸਿਸਟਮ ਦੇ ਸਰੋਤਾਂ ਦੀ ਖਪਤ ਨਾ ਕਰੇ।

PDF ਦੇ ਸੁਰੱਖਿਅਤ ਤਰੀਕੇ ਨਾਲ ਹਿੱਸੇ ਕਰਨਾ

ਇਹ PDF ਦੇ ਹਿੱਸੇ ਕਰਨ ਵਾਲਾ ਟੂਲ ਤੁਹਾਡੀਆਂ ਫਾਈਲਾਂ ਨੂੰ ਸਾਡੇ ਸਰਵਰ ਉਤੇ ਲੋੜ ਤੋਂ ਵੱਧ ਸਮੇਂ ਲਈ ਸਟੋਰ ਨਹੀਂ ਕਰਦਾ ਹੈ। ਤੁਹਾਡੀਆਂ ਫਾਈਲਾਂ ਅਤੇ ਨਤੀਜੇ ਥੋੜ੍ਹੇ ਸਮੇਂ ਬਾਅਦ ਸਾਡੇ ਸਰਵਰ ਤੋਂ ਮਿਟਾ ਦਿੱਤੇ ਜਾਣਗੇ।

ਸਟੇਫਨ ਜਿੱਗਲਰ ਦੁਆਰਾ ਵਿਕਸਿਤ

ਬਾਕੀ ਲੋਕ ਕੀ ਕਹਿ ਰਹੇ ਹਨ

ਬੱਸ ਉਹੀ ਜੋ ਮੈਂ ਹਮੇਸ਼ਾਂ ਲੱਭ ਰਿਹਾ ਸੀ। ਇੱਕ ਛੋਟੀ ਜਿਹੀ ਐਪਲੀਕੇਸ਼ਨ ਜਿਸ ਨਾਲ ਮੈਂ ਇੱਕ PDF ਦੇ ਕਈ ਫਾਈਲਾਂ ਵਿੱਚ ਤੇਜ਼ੀ ਨਾਲ ਹਿੱਸੇ ਕਰ ਸਕਦਾ ਹਾਂ। ਇੱਥੋਂ ਤੱਕ ਕਿ ਬ੍ਰਾਊਜ਼ਰ ਵਿੱਚ, ਉਹ ਵੀ ਬਿਨਾ ਸਥਾਪਿਤ ਕੀਤੇ।
X ਪੰਨਿਆਂ ਦੇ ਨਾਲ ਨਵੀਂ PDF ਫਾਈਲਾਂ ਪ੍ਰਾਪਤ ਕਰਨ ਲਈ X ਪੰਨਿਆਂ ਤੋਂ ਬਾਅਦ PDF ਦੇ ਹਿੱਸੇ ਕਰਨਾ ਇੱਕ ਬੜੀ ਮੁਸ਼ਕਲ ਸੀ, ਪਰ ਹੁਣ, ਇੱਥੇ ਇਸ ਟੂਲ ਦੇ ਨਾਲ, ਇਹ ਹੁਣ ਕੋਈ ਸਮੱਸਿਆ ਨਹੀਂ ਹੈ।

ਸਵਾਲ ਅਤੇ ਜਵਾਬ

ਮੈਂ ਇੱਕ PDF ਦੇ ਹਿੱਸੇ ਕਿਵੇਂ ਕਰ ਸਕਦਾ ਹਾਂ?

  1. ਪੰਨੇ ਦੇ ਉਪਰ ਦਿੱਤੇ ਫਾਈਲ ਚੋਣ ਬਾਕਸ ਦੀ ਵਰਤੋਂ ਉਸ PDF ਫਾਈਲ ਦੀ ਚੋਣ ਕਰਨ ਲਈ ਕਰੋ ਜਿਸ ਦੇ ਤੁਸੀਂ ਹਿੱਸੇ ਕਰਨਾ ਚਾਹੁੰਦੇ ਹੋ।
  2. ਐਪ ਨੂੰ ਇਹ ਦੱਸਣ ਲਈ ਸੈਟਿੰਗਾਂ ਨੂੰ ਬਦਲੋ ਕਿ PDF ਦੇ ਹਿੱਸੇ ਕਿਵੇਂ ਕੀਤੇ ਜਾਣ।
  3. ਸੰਬੰਧਿਤ ਬਟਨ ਨੂੰ ਦਬਾ ਕੇ ਹਿੱਸੇ ਕਰਨ ਦੀ ਪ੍ਰੋਸੈਸ ਸ਼ੁਰੂ ਕਰੋ।
  4. ਨਤੀਜੇ ਨੂੰ ਆਪਣੇ ਕੰਪਿਊਟਰ ਉਤੇ ਸਹੇਜਨ ਲਈ ਡਾਉਨਲੋਡ ਬਟਨ ਨੂੰ ਦਬਾਓ।

ਕੀ PDF24 ਟੂਲਸ ਵਰਤਣਾ ਸੁਰੱਖਿਅਤ ਹੈ?

PDF24 ਫਾਈਲਾਂ ਅਤੇ ਡੇਟਾ ਦੀ ਸੁਰੱਖਿਆ ਨੂੰ ਬਹੁਤ ਗੰਭੀਰਤਾ ਨਾਲ ਲੈਂਦਾ ਹੈ। ਅਸੀਂ ਚਾਹੁੰਦੇ ਹਾਂ ਕਿ ਸਾਡੇ ਉਪਭੋਗਤਾ ਸਾਡੇ ਉਤੇ ਭਰੋਸਾ ਕਰਨ ਦੇ ਯੋਗ ਹੋਣ। ਇਸ ਲਈ ਸੁਰੱਖਿਆ ਪਹਿਲੂ ਸਾਡੇ ਕੰਮ ਦਾ ਸਥਾਈ ਹਿੱਸਾ ਹਨ।

  1. ਸਾਰੀਆਂ ਫਾਈਲ ਟ੍ਰਾਂਸਫਰਾਂ ਨੂੰ ਐਨਕ੍ਰਿਪਟ ਕੀਤਾ ਜਾਂਦਾ ਹੈ।
  2. ਸਾਰੀਆਂ ਫਾਈਲਾਂ ਪ੍ਰੋਸੈਸਿੰਗ ਤੋਂ ਬਾਅਦ ਇੱਕ ਘੰਟੇ ਦੇ ਅੰਦਰ ਪ੍ਰੋਸੈਸਿੰਗ ਸਰਵਰ ਤੋਂ ਆਪਣੇ ਆਪ ਮਿਟਾ ਦਿੱਤੀਆਂ ਜਾਂਦੀਆਂ ਹਨ।
  3. ਅਸੀਂ ਫਾਈਲਾਂ ਨੂੰ ਸਟੋਰ ਅਤੇ ਉਹਨਾਂ ਦਾ ਮੁਲਾਂਕਣ ਨਹੀਂ ਕਰਦੇ ਹਾਂ। ਫਾਈਲਾਂ ਦੀ ਵਰਤੋਂ ਕੇਵਲ ਇੱਛਤ ਉਦੇਸ਼ ਲਈ ਕੀਤੀ ਜਾਵੇਗੀ।
  4. PDF24 ਨੂੰ ਇੱਕ ਜਰਮਨ ਕੰਪਨੀ, Geek Software GmbH ਦੁਆਰਾ ਚਲਾਇਆ ਜਾਂਦਾ ਹੈ। ਸਾਰੇ ਪ੍ਰੋਸੈਸਿੰਗ ਸਰਵਰ EU ਦੇ ਅੰਦਰ ਡੇਟਾ ਸੈਂਟਰਾਂ ਵਿੱਚ ਸਥਿਤ ਹਨ।
  5. ਵਿਕਲਪਕ ਤੌਰ ਤੇ, ਤੁਸੀਂ PDF24 ਕ੍ਰਿਏਟਰ ਦੇ ਨਾਲ PDF24 ਟੂਲਸ ਦਾ ਇੱਕ ਡੈਸਕਟਾਪ ਸੰਸਕਰਣ ਪ੍ਰਾਪਤ ਕਰ ਸਕਦੇ ਹੋ। ਸਾਰੀਆਂ ਫਾਈਲਾਂ ਇੱਥੇ ਤੁਹਾਡੇ ਕੰਪਿਊਟਰ ਉਤੇ ਰਹਿੰਦੀਆਂ ਹਨ, ਕਿਉਂਕਿ ਇਹ ਸੌਫਟਵੇਅਰ ਔਫਲਾਈਨ ਕੰਮ ਕਰਦਾ ਹੈ।

ਕੀ ਮੈਂ Mac, Linux ਜਾਂ ਸਮਾਰਟਫ਼ੋਨ ਤੇ PDF24 ਦੀ ਵਰਤੋਂ ਕਰ ਸਕਦਾ ਹਾਂ?

ਹਾਂ, ਤੁਸੀਂ ਕਿਸੇ ਵੀ ਸਿਸਟਮ ਜਿਸ ਵਿਚ ਇੰਟਰਨੈਟ ਦੀ ਪਹੁੰਚ ਹੋਵੇ PDF24 ਟੂਲਜ਼ ਦੀ ਵਰਤੋਂ ਕਰ ਸਕਦੇ ਹੋ। ਕ੍ਰੋਮ ਵਰਗੇ ਵੈਬ ਬ੍ਰਾਊਜ਼ਰ ਵਿੱਚ PDF24 ਟੂਲਸ ਖੋਲ੍ਹੋ ਅਤੇ ਟੂਲਾਂ ਨੂੰ ਸਿੱਧੇ ਵੈਬ ਬ੍ਰਾਊਜ਼ਰ ਵਿੱਚ ਵਰਤੋ। ਤੁਹਾਨੂੰ ਕੋਈ ਹੋਰ ਸਾਫਟਵੇਅਰ ਸਥਾਪਿਤ ਕਰਨ ਦੀ ਲੋੜ ਨਹੀਂ ਹੈ।

ਤੁਸੀਂ ਆਪਣੇ ਸਮਾਰਟਫੋਨ ਉਤੇ ਇੱਕ ਐਪ ਦੇ ਤੌਰ ਤੇ ਵੀ PDF24 ਨੂੰ ਸਥਾਪਿਤ ਕਰ ਸਕਦੇ ਹੋ। ਅਜਿਹਾ ਕਰਨ ਲਈ, ਆਪਣੇ ਸਮਾਰਟਫੋਨ ਤੇ ਕ੍ਰੋਮ ਵਿੱਚ PDF24 ਟੂਲਸ ਖੋਲ੍ਹੋ। ਫਿਰ ਐਡਰੈੱਸ ਬਾਰ ਦੇ ਉਪਰ ਸੱਜੇ ਕੋਨੇ ਵਿੱਚ ਇੰਸਟਾਲ ਆਈਕਨ ਉਤੇ ਕਲਿੱਕ ਕਰੋ ਜਾਂ ਕ੍ਰੋਮ ਦੇ ਮੀਨੂ ਰਾਹੀਂ ਆਪਣੀ ਸਟਾਰਟ ਸਕ੍ਰੀਨ ਤੇ PDF24 ਜੋੜੋ।

ਕੀ ਮੈਂ ਇੰਟਰਨੈਟ ਕਨੈਕਸ਼ਨ ਤੋਂ ਬਿਨਾਂ PDF24 ਨੂੰ ਔਫਲਾਈਨ ਵਿੱਚ ਵਰਤ ਸਕਦਾ ਹਾਂ?

ਹਾਂ, ਵਿੰਡੋਜ਼ ਦੇ ਉਪਭੋਗਤਾ PDF24 ਨੂੰ ਔਫਲਾਈਨ ਵੀ ਵਰਤ ਸਕਦੇ ਹਨ, ਮਤਲੱਬ ਬਿਨਾਂ ਇੰਟਰਨੈਟ ਕਨੈਕਸ਼ਨ ਤੋਂ। ਸਿਰਫ਼ ਮੁਫ਼ਤ PDF24 ਕ੍ਰਿਏਟਰ ਨੂੰ ਡਾਊਨਲੋਡ ਕਰੋ ਅਤੇ ਸੌਫਟਵੇਅਰ ਨੂੰ ਸਥਾਪਿਤ ਕਰੋ। PDF24 ਕ੍ਰਿਏਟਰ ਇੱਕ ਡੈਸਕਟੌਪ ਐਪਲੀਕੇਸ਼ਨ ਦੇ ਰੂਪ ਵਿੱਚ ਤੁਹਾਡੇ PC ਵਿੱਚ ਸਾਰੇ PDF24 ਟੂਲ ਲਿਆਉਂਦਾ ਹੈ। ਬਾਕੀ ਓਪਰੇਟਿੰਗ ਸਿਸਟਮਾਂ ਦੇ ਉਪਭੋਗਤਾਵਾਂ ਨੂੰ PDF24 ਟੂਲਜ਼ ਦੀ ਵਰਤੋਂ ਕਰਨਾ ਜਾਰੀ ਰੱਖਣਾ ਚਾਹੀਦਾ ਹੈ।

ਕਿਰਪਾ ਕਰਕੇ ਇਸ ਐਪ ਨੂੰ ਰੇਟ ਕਰੋ

ਕਿਰਪਾ ਕਰਕੇ ਇਸ ਪੰਨੇ ਨੂੰ ਸ਼ੇਅਰ ਕਰੋ

   
ਸਾਡੇ ਨਵੇਂ, ਮਸਤ ਅਤੇ ਮੁਫਤ ਟੂਲਾਂ ਨੂੰ ਵਧਣ ਵਿੱਚ ਮਦਦ ਕਰੋ!
ਆਪਣੇ ਫੋਰਮ, ਬਲੌਗ ਜਾਂ ਵੈਬਸਾਈਟ ਉਤੇ ਸਾਡੇ ਟੂਲਾਂ ਬਾਰੇ ਇੱਕ ਲੇਖ ਲਿਖੋ।

ਵੈਕਲਪਿਕ: PDF24 ਕ੍ਰਿਏਟਰ

ਵਿੰਡੋਜ਼ ਲਈ ਸਮਾਨ ਵਿਸ਼ੇਸ਼ਤਾਵਾਂ ਵਾਲਾ ਸਾਫਟਵੇਅਰ

ਹੋਰ ਵਧੀਆ ਟੂਲ