ਇਸ ਤਰ੍ਹਾਂ
ਪਹਿਲਾਂ ਇਹ ਚੁਣੋ ਕਿ ਤੁਸੀਂ ਫਾਈਲਾਂ ਨੂੰ PDF ਵਿੱਚ ਜਾਂ PDF ਫਾਈਲਾਂ ਨੂੰ ਦੂਜੇ ਫਾਈਲ ਫਾਰਮੈਟਾਂ ਵਿੱਚ ਤਬਦੀਲ ਕਰਨਾ ਚਾਹੁੰਦੇ ਹੋ। ਫਿਰ ਤੁਹਾਡੇ ਦੁਆਰਾ ਚੁਣੇ ਗਏ ਟੂਲ ਦੇ ਨਿਰਦੇਸ਼ਾਂ ਦੀ ਪਾਲਣਾ ਕਰੋ।
ਪਹਿਲਾਂ ਇਹ ਚੁਣੋ ਕਿ ਤੁਸੀਂ ਫਾਈਲਾਂ ਨੂੰ PDF ਵਿੱਚ ਜਾਂ PDF ਫਾਈਲਾਂ ਨੂੰ ਦੂਜੇ ਫਾਈਲ ਫਾਰਮੈਟਾਂ ਵਿੱਚ ਤਬਦੀਲ ਕਰਨਾ ਚਾਹੁੰਦੇ ਹੋ। ਫਿਰ ਤੁਹਾਡੇ ਦੁਆਰਾ ਚੁਣੇ ਗਏ ਟੂਲ ਦੇ ਨਿਰਦੇਸ਼ਾਂ ਦੀ ਪਾਲਣਾ ਕਰੋ।
ਔਨਲਾਈਨ PDF ਕਨਵਰਟਰ ਫਾਈਲਾਂ ਜਿਵੇਂ ਕਿ ਵਰਡ, ਐਕਸਲ, ਪਾਵਰਪੁਆਇੰਟ, ਤਸਵੀਰਾਂ ਅਤੇ ਹੋਰ ਫਾਈਲਾਂ ਨੂੰ ਤਬਦੀਲ ਕਰ ਸਕਦਾ ਹੈ। ਅਕਸਰ ਵਰਤੀਆਂ ਜਾਣ ਵਾਲਿਆਂ ਹਨ: DOC, DOCX, XLS, XLSX, PPT, PPTX, ODT, ODG, ODS, ODP, JPG, PNG, TIFF
PDF24 PDF ਫਾਈਲਾਂ ਨੂੰ ਤਬਦੀਲ ਕਰਨਾ ਜਿੰਨਾ ਸੰਭਵ ਹੋ ਸਕੇ ਉਨਾਂ ਸੌਖਾ ਅਤੇ ਤੇਜ਼ ਬਣਾਉਂਦਾ ਹੈ। ਤੁਹਾਨੂੰ ਕੁਝ ਵੀ ਸਥਾਪਤ ਕਰਨ ਜਾਂ ਸੇਟ ਅਪ ਕਰਨ ਦੀ ਲੋੜ ਨਹੀਂ ਹੈ; ਤੁਸੀਂ ਤੁਰੰਤ ਤਬਦੀਲ ਕਰਨਾ ਸ਼ੁਰੂ ਕਰ ਸਕਦੇ ਹੋ।
PDF ਤੋਂ ਅਤੇ ਵਿੱਚ ਤਬਦੀਲ ਕਰਨ ਲਈ ਤੁਹਾਡੇ ਸਿਸਟਮ ਦੇ ਅੰਦਰ ਕੋਈ ਖਾਸ ਲੋੜਾਂ ਦੀ ਮੰਗ ਨਹੀਂ ਕੀਤੀ ਜਾਂਦੀ। ਔਨਲਾਈਨ PDF ਕਨਵਰਟਰ ਸਾਰੇ ਆਮ ਓਪਰੇਟਿੰਗ ਸਿਸਟਮਾਂ ਅਤੇ ਬ੍ਰਾਊਜ਼ਰਾਂ ਦੇ ਤਹਿਤ ਕੰਮ ਕਰਦਾ ਹੈ।
ਤੁਹਾਨੂੰ ਕੋਈ ਵੀ ਸਾਫਟਵੇਅਰ ਸਥਾਪਿਤ ਕਰਨ ਦੀ ਲੋੜ ਨਹੀਂ ਹੈ। ਤਬਦੀਲੀ ਸਾਡੇ ਸਰਵਰਾਂ ਤੇ ਕੀਤੀ ਜਾਂਦੀ ਹੈ। ਤੁਹਾਡੇ ਕੰਪਿਊਟਰ, ਟੈਬਲੇਟ ਜਾਂ ਸਮਾਰਟਫੋਨ ਤੇ ਇਸਦਾ ਬੋਝ ਨਹੀਂ ਪਾਇਆ ਜਾਂਦਾ ਅਤੇ ਕਿਸੇ ਖਾਸ ਚੀਜ਼ ਦੀ ਲੋੜ ਨਹੀਂ ਹੋਂਦੀ ਹੈ।
ਤੁਹਾਡੀਆਂ ਫਾਈਲਾਂ ਦਾ ਟ੍ਰਾਂਸਫਰ SSL ਦੁਆਰਾ ਸੁਰੱਖਿਅਤ ਹੈ। ਤੁਹਾਡੀਆਂ ਫਾਈਲਾਂ ਸਾਡੇ ਸਰਵਰ ਦੇ ਉਤੇ ਲੋੜ ਤੋਂ ਵੱਧ ਸਮੇਂ ਲਈ ਸਟੋਰ ਨਹੀਂ ਕੀਤੀਆਂ ਜਾਣਗੀਆਂ ਅਤੇ ਥੋੜ੍ਹੇ ਸਮੇਂ ਬਾਅਦ ਸਾਡੇ ਸਿਸਟਮ ਤੋਂ ਪੂਰੀ ਤਰ੍ਹਾਂ ਨਾਲ ਹਟਾ ਦਿੱਤੀਆਂ ਜਾਣਗੀਆਂ।
ਮੈਂ ਆਪਣੀਆਂ ਵਰਡ ਫਾਈਲਾਂ ਅਤੇ ਤਸਵੀਰਾਂ ਨੂੰ ਬਹੁਤ ਸੌਖੇ ਤਰੀਕੇ ਨਾਲ PDF ਫਾਰਮੈਟ ਵਿੱਚ ਬਦਲ ਸਕਿਆ ਸੀ। ਸਭ ਕੁਝ ਵਰਣਨ ਕੀਤੇ ਅਨੁਸਾਰ ਸੀ ਅਤੇ ਪਰਿਵਰਤਨ ਸਮੱਸਿਆ-ਮੁਕਤ ਸੀ। ਮੈਂ ਨਤੀਜੇ ਨੂੰ ਬਾਅਦ ਵਿੱਚ ਸਹੇਜ ਸਕਿਆ ਸੀ।
ਚੰਗਾ ਹੈ ਕਿ ਤੁਸੀਂ PDF ਫਾਈਲਾਂ ਨੂੰ ਹੋਰ ਫਾਈਲ ਫਾਰਮੈਟਾਂ ਵਿੱਚ ਵੀ ਬਦਲ ਸਕਦੇ ਹੋ। ਇਸ ਤਰੀਕੇ ਨਾਲ ਮੈਂ ਇੱਕ PDF ਵਿੱਚ ਦਿੱਤੇ ਟੈਕਸਟ ਨੂੰ DOCX ਵਿੱਚ ਤਬਦੀਲ ਕਰ ਸਕਦਾ ਹਾਂ ਅਤੇ ਉਸਨੂੰ ਵਰਡ ਫਾਈਲ ਵਿੱਚ ਅੱਗੇ ਸੰਪਾਦਿਤ ਕਰ ਸਕਦਾ ਹਾਂ।
ਹਾਂ, ਸਿਰਫ਼ ਮੁਫ਼ਤ ਅਤੇ ਵਰਤੋਂ ਵਿੱਚ ਸੌਖਾ PDF24 ਕ੍ਰਿਏਟਰ ਨੂੰ ਡਾਊਨਲੋਡ ਕਰੋ ਅਤੇ ਇਸ ਪ੍ਰੋਗਰਾਮ ਨੂੰ ਸਥਾਪਤ ਕਰੋ। ਇਹ ਸਾਫਟਵੇਅਰ ਇੱਕ ਔਫਲਾਈਨ PDF ਹੱਲ ਹੈ, ਜਿਸ ਵਿੱਚ ਇੱਕ PDF ਕਨਵਰਟਰ ਵੀ ਸ਼ਾਮਲ ਹੈ ਜੋ ਤੁਹਾਨੂੰ ਫਾਈਲਾਂ ਨੂੰ PDF ਤੋਂ ਅਤੇ ਵਿੱਚ ਤਬਦੀਲ ਕਰਨ ਦੀ ਇਜਾਜ਼ਤ ਦਿੰਦਾ ਹੈ।
PDF24 ਫਾਈਲਾਂ ਅਤੇ ਡੇਟਾ ਦੀ ਸੁਰੱਖਿਆ ਨੂੰ ਬਹੁਤ ਗੰਭੀਰਤਾ ਨਾਲ ਲੈਂਦਾ ਹੈ। ਅਸੀਂ ਚਾਹੁੰਦੇ ਹਾਂ ਕਿ ਸਾਡੇ ਉਪਭੋਗਤਾ ਸਾਡੇ ਉਤੇ ਭਰੋਸਾ ਕਰਨ ਦੇ ਯੋਗ ਹੋਣ। ਇਸ ਲਈ ਸੁਰੱਖਿਆ ਪਹਿਲੂ ਸਾਡੇ ਕੰਮ ਦਾ ਸਥਾਈ ਹਿੱਸਾ ਹਨ।
ਹਾਂ, ਤੁਸੀਂ ਕਿਸੇ ਵੀ ਸਿਸਟਮ ਜਿਸ ਵਿਚ ਇੰਟਰਨੈਟ ਦੀ ਪਹੁੰਚ ਹੋਵੇ PDF24 ਟੂਲਜ਼ ਦੀ ਵਰਤੋਂ ਕਰ ਸਕਦੇ ਹੋ। ਕ੍ਰੋਮ ਵਰਗੇ ਵੈਬ ਬ੍ਰਾਊਜ਼ਰ ਵਿੱਚ PDF24 ਟੂਲਸ ਖੋਲ੍ਹੋ ਅਤੇ ਟੂਲਾਂ ਨੂੰ ਸਿੱਧੇ ਵੈਬ ਬ੍ਰਾਊਜ਼ਰ ਵਿੱਚ ਵਰਤੋ। ਤੁਹਾਨੂੰ ਕੋਈ ਹੋਰ ਸਾਫਟਵੇਅਰ ਸਥਾਪਿਤ ਕਰਨ ਦੀ ਲੋੜ ਨਹੀਂ ਹੈ।
ਤੁਸੀਂ ਆਪਣੇ ਸਮਾਰਟਫੋਨ ਉਤੇ ਇੱਕ ਐਪ ਦੇ ਤੌਰ ਤੇ ਵੀ PDF24 ਨੂੰ ਸਥਾਪਿਤ ਕਰ ਸਕਦੇ ਹੋ। ਅਜਿਹਾ ਕਰਨ ਲਈ, ਆਪਣੇ ਸਮਾਰਟਫੋਨ ਤੇ ਕ੍ਰੋਮ ਵਿੱਚ PDF24 ਟੂਲਸ ਖੋਲ੍ਹੋ। ਫਿਰ ਐਡਰੈੱਸ ਬਾਰ ਦੇ ਉਪਰ ਸੱਜੇ ਕੋਨੇ ਵਿੱਚ ਇੰਸਟਾਲ ਆਈਕਨ ਉਤੇ ਕਲਿੱਕ ਕਰੋ ਜਾਂ ਕ੍ਰੋਮ ਦੇ ਮੀਨੂ ਰਾਹੀਂ ਆਪਣੀ ਸਟਾਰਟ ਸਕ੍ਰੀਨ ਤੇ PDF24 ਜੋੜੋ।
ਹਾਂ, ਵਿੰਡੋਜ਼ ਦੇ ਉਪਭੋਗਤਾ PDF24 ਨੂੰ ਔਫਲਾਈਨ ਵੀ ਵਰਤ ਸਕਦੇ ਹਨ, ਮਤਲੱਬ ਬਿਨਾਂ ਇੰਟਰਨੈਟ ਕਨੈਕਸ਼ਨ ਤੋਂ। ਸਿਰਫ਼ ਮੁਫ਼ਤ PDF24 ਕ੍ਰਿਏਟਰ ਨੂੰ ਡਾਊਨਲੋਡ ਕਰੋ ਅਤੇ ਸੌਫਟਵੇਅਰ ਨੂੰ ਸਥਾਪਿਤ ਕਰੋ। PDF24 ਕ੍ਰਿਏਟਰ ਇੱਕ ਡੈਸਕਟੌਪ ਐਪਲੀਕੇਸ਼ਨ ਦੇ ਰੂਪ ਵਿੱਚ ਤੁਹਾਡੇ PC ਵਿੱਚ ਸਾਰੇ PDF24 ਟੂਲ ਲਿਆਉਂਦਾ ਹੈ। ਬਾਕੀ ਓਪਰੇਟਿੰਗ ਸਿਸਟਮਾਂ ਦੇ ਉਪਭੋਗਤਾਵਾਂ ਨੂੰ PDF24 ਟੂਲਜ਼ ਦੀ ਵਰਤੋਂ ਕਰਨਾ ਜਾਰੀ ਰੱਖਣਾ ਚਾਹੀਦਾ ਹੈ।