PDF ਮੈਟਾਡੇਟਾ ਸੰਪਾਦਿਤ ਕਰੋ

PDF ਫਾਈਲਾਂ ਵਿੱਚ ਮੈਟਾਡੇਟਾ ਨੂੰ ਛੇਤੀ ਅਤੇ ਸੌਖੇ ਤਰੀਕੇ ਨਾਲ ਜਾਂਚੋ, ਸੰਪਾਦਿਤ ਕਰੋ ਅਤੇ ਬਦਲੋ

ਮੁਫ਼ਤ ਆਨਲਾਈਨ ਕੋਈ ਸੀਮਾਵਾਂ ਨਹੀਂ
ਫਾਈਲ ਚੁਣੋ
... ਜਾਂ ਫਾਈਲਾਂ ਨੂੰ ਇੱਥੇ ਡਰਾਪ ਕਰੋ
ਇਸ ਫੰਕਸ਼ਨ ਦੀ ਵਰਤੋਂ ਕਰਕੇ, ਤੁਸੀਂ ਸਾਡੀਆਂ ਸੇਵਾ ਦੀਆਂ ਸ਼ਰਤਾਂ ਨੂੰ ਸਵੀਕਾਰ ਕਰਦੇ ਹੋ
ਫਾਈਲ ਸੁਰੱਖਿਆ ਸਕ੍ਰਿਅ ਹੈ
4.9 (77 ਵੋਟਾਂ)
ਇਸ਼ਤਿਹਾਰ
😀 ਇਸ਼ਤਿਹਾਰਬਾਜ਼ੀ ਲਈ 100% ਮੁਫ਼ਤ ਧੰਨਵਾਦ

ਜਾਣਕਾਰੀ

Windows Linux MAC iPhone Android

PDF ਮੈਟਾਡੇਟਾ ਨੂੰ ਕਿਵੇਂ ਬਦਲੀਏ

ਪਹਿਲਾਂ ਉਸ PDF ਨੂੰ ਚੁਣੋ ਜਾਂ ਫਾਈਲ ਬਾਕਸ ਵਿੱਚ ਡਰੈਗ ਕਰੋ ਜਿਸਦਾ ਮੈਟਾਡੇਟਾ ਤੁਸੀਂ ਸੰਪਾਦਿਤ ਕਰਨਾ ਚਾਹੁੰਦੇ ਹੋ। ਫਿਰ ਇਨਪੁਟ ਖੇਤਰਾਂ ਨੂੰ ਬਦਲੋ ਅਤੇ ਬਦਲਾਵ ਦਾ ਪ੍ਰੋਸੱਸ ਸ਼ੁਰੂ ਕਰੋ। ਕੁਝ ਸਕਿੰਟਾਂ ਬਾਅਦ ਤੁਸੀਂ ਬਦਲੇ ਹੋਏ ਮੈਟਾਡੇਟਾ ਵਾਲੀ ਆਪਣੀ ਨਵੀਂ PDF ਨੂੰ ਡਾਊਨਲੋਡ ਕਰ ਸਕਦੇ ਹੋ।

ਅਣਚਾਹੇ ਡੇਟਾ ਨੂੰ ਬਦਲੋ

ਮੈਟਾਡੇਟਾ ਵਿੱਚ ਅਕਸਰ ਅਜਿਹੀ ਜਾਣਕਾਰੀ ਹੁੰਦੀ ਹੈ ਜਿਸਨੂੰ ਵੱਖ-ਵੱਖ ਕਾਰਨਾਂ ਕਰਕੇ ਬਦਲਣ ਦੀ ਲੋੜ ਹੁੰਦੀ ਹੈ, ਖਾਸ ਕਰਕੇ ਜੇਕਰ ਤੁਸੀਂ PDF ਨੂੰ ਦੂਜਿਆਂ ਨਾਲ ਸਾਂਝਾ ਕਰਦੇ ਹੋ ਜਾਂ ਇਸਨੂੰ ਇੰਟਰਨੈੱਟ ਤੇ ਪਾਉਂਦੇ ਹੋ। ਤੁਸੀਂ ਇਸ ਟੂਲ ਨਾਲ ਬੜੀ ਸੌਖੇ ਤਰੀਕੇ ਨਾਲ ਅਜਿਹਾ ਕਰ ਸਕਦੇ ਹੋ।

ਵਰਤਣ ਵਿੱਚ ਸੌਖਾ

PDF24 PDF ਮੈਟਾਡੇਟਾ ਨੂੰ ਬਦਲਣਾ ਜਿੰਨਾ ਸੰਭਵ ਹੋ ਸਕੇ ਉਨਾਂ ਸੌਖਾ ਅਤੇ ਤੇਜ਼ ਬਣਾਉਂਦਾ ਹੈ। ਤੁਹਾਨੂੰ ਕੁਝ ਵੀ ਸਥਾਪਤ ਕਰਨ ਜਾਂ ਸੇਟ ਕਰਨ ਦੀ ਲੋੜ ਨਹੀਂ ਹੈ, ਸਿਰਫ਼ ਆਪਣੀ PDF ਫਾਈਲ ਚੁਣੋ, ਡਾਟਾ ਨੂੰ ਬਦਲੋ ਅਤੇ ਨਵੀਂ PDF ਬਣਾਓ।

ਤੁਹਾਡੇ ਸਿਸਟਮ ਦਾ ਸਮਰਥਨ ਕਰਦਾ ਹੈ

PDF ਮੈਟਾਡੇਟਾ ਨੂੰ ਸੰਪਾਦਿਤ ਕਰਨ ਲਈ ਤੁਹਾਡੇ ਸਿਸਟਮ ਲਈ ਕੋਈ ਖਾਸ ਲੋੜਾਂ ਨਹੀਂ ਹਨ। ਇਹ PDF24 ਐਪ ਸਾਰੇ ਪ੍ਰਮੁੱਖ ਓਪਰੇਟਿੰਗ ਸਿਸਟਮਾਂ ਅਤੇ ਬ੍ਰਾਊਜ਼ਰਾਂ ਉਤੇ ਕੰਮ ਕਰਦਾ ਹੈ।

ਕਿਸੇ ਸਥਾਪਨਾ ਦੀ ਜ਼ਰੂਰਤ ਨਹੀਂ

ਤੁਹਾਨੂੰ ਕਿਸੇ ਵੀ ਸਾਫਟਵੇਅਰ ਨੂੰ ਸਥਾਪਿਤ ਕਰਨ ਦੀ ਲੋੜ ਨਹੀਂ ਹੈ। ਖ਼ਾਸ PDF24 ਸਰਵਰਾਂ ਉਤੇ ਮੈਟਾਡੇਟਾ ਬਦਲਿਆ ਜਾਂਦਾ ਹੈ। ਤੁਹਾਡੇ ਸਿਸਟਮ ਤੇ ਬੋਝ ਨਹੀਂ ਪਵੇਗਾ ਅਤੇ ਇਸਨੂੰ ਕਿਸੇ ਖ਼ਾਸ ਜਰੂਰਤਾਂ ਦੀ ਲੋੜ ਨਹੀਂ ਹੈ।

ਸਾਡੇ ਲਈ ਸੁਰੱਖਿਆ ਮਹੱਤਵਪੂਰਨ ਹੈ

ਇਹ ਟੂਲ ਤੁਹਾਡੀਆਂ ਫਾਈਲਾਂ ਨੂੰ PDF24 ਸਰਵਰਾਂ ਤੇ ਲੋੜ ਤੋਂ ਵੱਧ ਸਮੇਂ ਲਈ ਸਟੋਰ ਨਹੀਂ ਕਰਦਾ ਹੈ। ਤੁਹਾਡੀਆਂ ਫਾਈਲਾਂ ਅਤੇ ਨਤੀਜੇ ਥੋੜੇ ਸਮੇਂ ਬਾਅਦ PDF24 ਸਰਵਰਾਂ ਤੋਂ ਪੂਰੀ ਤਰ੍ਹਾਂ ਨਾਲ ਹਟਾ ਦਿੱਤੇ ਜਾਣਗੇ।

ਸਟੇਫਨ ਜਿੱਗਲਰ ਦੁਆਰਾ ਵਿਕਸਿਤ

ਸਵਾਲ ਅਤੇ ਜਵਾਬ

ਮੈਂ PDF ਮੈਟਾਡੇਟਾ ਨੂੰ ਕਿਵੇਂ ਸੰਪਾਦਿਤ ਕਰ ਸਕਦਾ ਹਾਂ?

  1. ਉਹ PDF ਚੁਣਨ ਲਈ ਪੰਨੇ ਦੇ ਉਪਰ ਦਿੱਤੇ ਫਾਈਲ ਚੋਣਕਾਰ ਦੀ ਵਰਤੋਂ ਕਰੋ ਜਿਸਦਾ ਮੈਟਾਡੇਟਾ ਤੁਸੀਂ ਬਦਲਣਾ ਚਾਹੁੰਦੇ ਹੋ।
  2. ਮੈਟਾਡੇਟਾ ਲਈ ਇਨਪੁਟ ਖੇਤਰਾਂ ਨੂੰ ਬਦਲੋ। ਸੋਧਿਆ ਡਾਟਾ ਨਵੀਂ PDF ਵਿੱਚ ਏਕੀਕ੍ਰਿਤ ਕੀਤਾ ਜਾਵੇਗਾ।
  3. ਸੰਬੰਧਿਤ ਬਟਨ ਤੇ ਕਲਿੱਕ ਕਰਕੇ ਨਵੀਂ PDF ਬਣਾਉਣਾ ਸ਼ੁਰੂ ਕਰੋ।
  4. ਆਪਣੇ ਕੰਪਿਊਟਰ ਉਤੇ ਬਦਲੇ ਹੋਏ ਮੈਟਾਡੇਟਾ ਨਾਲ ਨਵੀਂ PDF ਨੂੰ ਸਹੇਜਨ ਲਈ ਡਾਊਨਲੋਡ ਬਟਨ ਦੀ ਵਰਤੋਂ ਕਰੋ।

ਮੈਨੂੰ PDF ਮੈਟਾਡੇਟਾ ਦੀ ਜਾਂਚ ਅਤੇ ਵਿਵਸਥਿਤ ਕਿਉਂ ਕਰਨਾ ਚਾਹੀਦਾ ਹੈ?

PDF ਮੈਟਾਡੇਟਾ ਅਕਸਰ ਉਸ ਜਾਣਕਾਰੀ ਨੂੰ ਲੁਕਾਉਂਦਾ ਹੈ ਜੋ ਤੁਸੀਂ ਪ੍ਰਗਟ ਨਹੀਂ ਕਰਨਾ ਚਾਹੁੰਦੇ ਜਾਂ ਜੋ ਪੂਰੀ ਤਰ੍ਹਾਂ ਸਹੀ ਨਹੀਂ ਹੈ। PDF ਭੇਜਣ ਤੋਂ ਪਹਿਲਾਂ, ਤੁਹਾਨੂੰ ਜਾਂਚ ਕਰਨੀ ਚਾਹੀਦੀ ਹੈ ਕਿ PDF ਵਿੱਚ ਮੌਜੂਦਾ ਮੈਟਾਡੇਟਾ ਸਹੀ ਹੈ ਜਾਂ ਨਹੀਂ। ਜੇਕਰ ਨਹੀਂ, ਤਾਂ ਮੈਟਾਡੇਟਾ ਨੂੰ ਬਦਲਣ ਲਈ ਇਸ ਪੰਨੇ ਤੇ ਸਿਰਫ਼ PDF24 ਟੂਲ ਦੀ ਵਰਤੋਂ ਕਰੋ।

ਕੀ PDF24 ਟੂਲਸ ਵਰਤਣਾ ਸੁਰੱਖਿਅਤ ਹੈ?

PDF24 ਫਾਈਲਾਂ ਅਤੇ ਡੇਟਾ ਦੀ ਸੁਰੱਖਿਆ ਨੂੰ ਬਹੁਤ ਗੰਭੀਰਤਾ ਨਾਲ ਲੈਂਦਾ ਹੈ। ਅਸੀਂ ਚਾਹੁੰਦੇ ਹਾਂ ਕਿ ਸਾਡੇ ਉਪਭੋਗਤਾ ਸਾਡੇ ਉਤੇ ਭਰੋਸਾ ਕਰਨ ਦੇ ਯੋਗ ਹੋਣ। ਇਸ ਲਈ ਸੁਰੱਖਿਆ ਪਹਿਲੂ ਸਾਡੇ ਕੰਮ ਦਾ ਸਥਾਈ ਹਿੱਸਾ ਹਨ।

  1. ਸਾਰੀਆਂ ਫਾਈਲ ਟ੍ਰਾਂਸਫਰਾਂ ਨੂੰ ਐਨਕ੍ਰਿਪਟ ਕੀਤਾ ਜਾਂਦਾ ਹੈ।
  2. ਸਾਰੀਆਂ ਫਾਈਲਾਂ ਪ੍ਰੋਸੈਸਿੰਗ ਤੋਂ ਬਾਅਦ ਇੱਕ ਘੰਟੇ ਦੇ ਅੰਦਰ ਪ੍ਰੋਸੈਸਿੰਗ ਸਰਵਰ ਤੋਂ ਆਪਣੇ ਆਪ ਮਿਟਾ ਦਿੱਤੀਆਂ ਜਾਂਦੀਆਂ ਹਨ।
  3. ਅਸੀਂ ਫਾਈਲਾਂ ਨੂੰ ਸਟੋਰ ਅਤੇ ਉਹਨਾਂ ਦਾ ਮੁਲਾਂਕਣ ਨਹੀਂ ਕਰਦੇ ਹਾਂ। ਫਾਈਲਾਂ ਦੀ ਵਰਤੋਂ ਕੇਵਲ ਇੱਛਤ ਉਦੇਸ਼ ਲਈ ਕੀਤੀ ਜਾਵੇਗੀ।
  4. PDF24 ਨੂੰ ਇੱਕ ਜਰਮਨ ਕੰਪਨੀ, Geek Software GmbH ਦੁਆਰਾ ਚਲਾਇਆ ਜਾਂਦਾ ਹੈ। ਸਾਰੇ ਪ੍ਰੋਸੈਸਿੰਗ ਸਰਵਰ EU ਦੇ ਅੰਦਰ ਡੇਟਾ ਸੈਂਟਰਾਂ ਵਿੱਚ ਸਥਿਤ ਹਨ।
  5. ਵਿਕਲਪਕ ਤੌਰ ਤੇ, ਤੁਸੀਂ PDF24 ਕ੍ਰਿਏਟਰ ਦੇ ਨਾਲ PDF24 ਟੂਲਸ ਦਾ ਇੱਕ ਡੈਸਕਟਾਪ ਸੰਸਕਰਣ ਪ੍ਰਾਪਤ ਕਰ ਸਕਦੇ ਹੋ। ਸਾਰੀਆਂ ਫਾਈਲਾਂ ਇੱਥੇ ਤੁਹਾਡੇ ਕੰਪਿਊਟਰ ਉਤੇ ਰਹਿੰਦੀਆਂ ਹਨ, ਕਿਉਂਕਿ ਇਹ ਸੌਫਟਵੇਅਰ ਔਫਲਾਈਨ ਕੰਮ ਕਰਦਾ ਹੈ।

ਕੀ ਮੈਂ Mac, Linux ਜਾਂ ਸਮਾਰਟਫ਼ੋਨ ਤੇ PDF24 ਦੀ ਵਰਤੋਂ ਕਰ ਸਕਦਾ ਹਾਂ?

ਹਾਂ, ਤੁਸੀਂ ਕਿਸੇ ਵੀ ਸਿਸਟਮ ਜਿਸ ਵਿਚ ਇੰਟਰਨੈਟ ਦੀ ਪਹੁੰਚ ਹੋਵੇ PDF24 ਟੂਲਜ਼ ਦੀ ਵਰਤੋਂ ਕਰ ਸਕਦੇ ਹੋ। ਕ੍ਰੋਮ ਵਰਗੇ ਵੈਬ ਬ੍ਰਾਊਜ਼ਰ ਵਿੱਚ PDF24 ਟੂਲਸ ਖੋਲ੍ਹੋ ਅਤੇ ਟੂਲਾਂ ਨੂੰ ਸਿੱਧੇ ਵੈਬ ਬ੍ਰਾਊਜ਼ਰ ਵਿੱਚ ਵਰਤੋ। ਤੁਹਾਨੂੰ ਕੋਈ ਹੋਰ ਸਾਫਟਵੇਅਰ ਸਥਾਪਿਤ ਕਰਨ ਦੀ ਲੋੜ ਨਹੀਂ ਹੈ।

ਤੁਸੀਂ ਆਪਣੇ ਸਮਾਰਟਫੋਨ ਉਤੇ ਇੱਕ ਐਪ ਦੇ ਤੌਰ ਤੇ ਵੀ PDF24 ਨੂੰ ਸਥਾਪਿਤ ਕਰ ਸਕਦੇ ਹੋ। ਅਜਿਹਾ ਕਰਨ ਲਈ, ਆਪਣੇ ਸਮਾਰਟਫੋਨ ਤੇ ਕ੍ਰੋਮ ਵਿੱਚ PDF24 ਟੂਲਸ ਖੋਲ੍ਹੋ। ਫਿਰ ਐਡਰੈੱਸ ਬਾਰ ਦੇ ਉਪਰ ਸੱਜੇ ਕੋਨੇ ਵਿੱਚ ਇੰਸਟਾਲ ਆਈਕਨ ਉਤੇ ਕਲਿੱਕ ਕਰੋ ਜਾਂ ਕ੍ਰੋਮ ਦੇ ਮੀਨੂ ਰਾਹੀਂ ਆਪਣੀ ਸਟਾਰਟ ਸਕ੍ਰੀਨ ਤੇ PDF24 ਜੋੜੋ।

ਕੀ ਮੈਂ ਇੰਟਰਨੈਟ ਕਨੈਕਸ਼ਨ ਤੋਂ ਬਿਨਾਂ PDF24 ਨੂੰ ਔਫਲਾਈਨ ਵਿੱਚ ਵਰਤ ਸਕਦਾ ਹਾਂ?

ਹਾਂ, ਵਿੰਡੋਜ਼ ਦੇ ਉਪਭੋਗਤਾ PDF24 ਨੂੰ ਔਫਲਾਈਨ ਵੀ ਵਰਤ ਸਕਦੇ ਹਨ, ਮਤਲੱਬ ਬਿਨਾਂ ਇੰਟਰਨੈਟ ਕਨੈਕਸ਼ਨ ਤੋਂ। ਸਿਰਫ਼ ਮੁਫ਼ਤ PDF24 ਕ੍ਰਿਏਟਰ ਨੂੰ ਡਾਊਨਲੋਡ ਕਰੋ ਅਤੇ ਸੌਫਟਵੇਅਰ ਨੂੰ ਸਥਾਪਿਤ ਕਰੋ। PDF24 ਕ੍ਰਿਏਟਰ ਇੱਕ ਡੈਸਕਟੌਪ ਐਪਲੀਕੇਸ਼ਨ ਦੇ ਰੂਪ ਵਿੱਚ ਤੁਹਾਡੇ PC ਵਿੱਚ ਸਾਰੇ PDF24 ਟੂਲ ਲਿਆਉਂਦਾ ਹੈ। ਬਾਕੀ ਓਪਰੇਟਿੰਗ ਸਿਸਟਮਾਂ ਦੇ ਉਪਭੋਗਤਾਵਾਂ ਨੂੰ PDF24 ਟੂਲਜ਼ ਦੀ ਵਰਤੋਂ ਕਰਨਾ ਜਾਰੀ ਰੱਖਣਾ ਚਾਹੀਦਾ ਹੈ।

ਕਿਰਪਾ ਕਰਕੇ ਇਸ ਐਪ ਨੂੰ ਰੇਟ ਕਰੋ

ਕਿਰਪਾ ਕਰਕੇ ਇਸ ਪੰਨੇ ਨੂੰ ਸ਼ੇਅਰ ਕਰੋ

   
ਸਾਡੇ ਨਵੇਂ, ਮਸਤ ਅਤੇ ਮੁਫਤ ਟੂਲਾਂ ਨੂੰ ਵਧਣ ਵਿੱਚ ਮਦਦ ਕਰੋ!
ਆਪਣੇ ਫੋਰਮ, ਬਲੌਗ ਜਾਂ ਵੈਬਸਾਈਟ ਉਤੇ ਸਾਡੇ ਟੂਲਾਂ ਬਾਰੇ ਇੱਕ ਲੇਖ ਲਿਖੋ।

ਵੈਕਲਪਿਕ: PDF24 ਕ੍ਰਿਏਟਰ

ਵਿੰਡੋਜ਼ ਲਈ ਸਮਾਨ ਵਿਸ਼ੇਸ਼ਤਾਵਾਂ ਵਾਲਾ ਸਾਫਟਵੇਅਰ

ਹੋਰ ਵਧੀਆ ਟੂਲ