PDF ਨੂੰ ਸਮਤਲ ਕਿਵੇਂ ਕਰੀਏ
ਉਹਨਾਂ PDF ਫਾਈਲਾਂ ਨੂੰ ਚੁਣੋ ਜਿਹਨਾਂ ਨੂੰ ਤੁਸੀਂ ਸਮਤਲ ਕਰਨਾ ਚਾਹੁੰਦੇ ਹੋ ਜਾਂ ਉਹਨਾਂ ਨੂੰ ਫਾਈਲ ਬਾਕਸ ਵਿੱਚ ਡਰਾਪ ਕਰੋ ਅਤੇ ਪ੍ਰੋਸੱਸ ਸ਼ੁਰੂ ਕਰੋ। ਕੁਝ ਸਕਿੰਟਾਂ ਬਾਅਦ ਤੁਸੀਂ ਆਪਣੇ ਨਵੇਂ ਸਮਤਲ ਕੀਤੇ PDF ਨੂੰ ਡਾਊਨਲੋਡ ਕਰ ਸਕਦੇ ਹੋ।
ਉਹਨਾਂ PDF ਫਾਈਲਾਂ ਨੂੰ ਚੁਣੋ ਜਿਹਨਾਂ ਨੂੰ ਤੁਸੀਂ ਸਮਤਲ ਕਰਨਾ ਚਾਹੁੰਦੇ ਹੋ ਜਾਂ ਉਹਨਾਂ ਨੂੰ ਫਾਈਲ ਬਾਕਸ ਵਿੱਚ ਡਰਾਪ ਕਰੋ ਅਤੇ ਪ੍ਰੋਸੱਸ ਸ਼ੁਰੂ ਕਰੋ। ਕੁਝ ਸਕਿੰਟਾਂ ਬਾਅਦ ਤੁਸੀਂ ਆਪਣੇ ਨਵੇਂ ਸਮਤਲ ਕੀਤੇ PDF ਨੂੰ ਡਾਊਨਲੋਡ ਕਰ ਸਕਦੇ ਹੋ।
PDF ਨੂੰ ਸਮਤਲ ਕਰਨ ਨਾਲ ਅਸਲ ਪੰਨੇ ਦੇ ਕੰਟੇੰਟ ਦੇ ਨਾਲ ਬਦਲਣਯੋਗ ਤੱਤਾਂ ਨੂੰ ਜੋੜ ਕੇ ਫਾਰਮਾਂ ਨੂੰ ਤਬਦੀਲੀਆਂ ਤੋਂ ਬਚਾਇਆ ਜਾਂਦਾ ਹੈ। ਪੂਰੀਆਂ ਕੀਤੀਆਂ PDF ਹਮੇਸ਼ਾ ਸਿਰਫ ਸਮਤਲ ਕਰ ਕੇ ਹੀ ਭੇਜੀਆਂ ਜਾਣੀਆਂ ਚਾਹੀਦੀਆਂ ਹਨ।
PDF24 PDF ਨੂੰ ਸਮਤਲ ਕਰਨਾ ਜਿੰਨਾ ਸੰਭਵ ਹੋ ਸਕੇ ਉਨਾਂ ਸੌਖਾ ਅਤੇ ਤੇਜ਼ ਬਣਾਉਂਦਾ ਹੈ। ਤੁਹਾਨੂੰ ਕੁਝ ਵੀ ਸਥਾਪਤ ਕਰਨ ਜਾਂ ਸੇਟ ਕਰਨ ਦੀ ਲੋੜ ਨਹੀਂ ਹੈ, ਸਿਰਫ਼ ਆਪਣੀਆਂ ਫਾਈਲਾਂ ਦੀ ਚੋਣ ਕਰੋ ਅਤੇ ਸਮਤਲ ਕਰਨ ਦਾ ਪ੍ਰੋਸੱਸ ਸ਼ੁਰੂ ਕਰੋ।
ਤੁਹਾਡੇ ਸਿਸਟਮ ਲਈ PDF ਨੂੰ ਸਮਤਲ ਕਰਨ ਲਈ ਕੋਈ ਖ਼ਾਸ ਲੋੜਾਂ ਨਹੀਂ ਹਨ। ਇਹ PDF24 ਐਪ ਸਾਰੇ ਪ੍ਰਮੁੱਖ ਓਪਰੇਟਿੰਗ ਸਿਸਟਮਾਂ ਅਤੇ ਬ੍ਰਾਊਜ਼ਰਾਂ ਉਤੇ ਕੰਮ ਕਰਦਾ ਹੈ।
ਤੁਹਾਨੂੰ ਕਿਸੇ ਵੀ ਸਾਫਟਵੇਅਰ ਨੂੰ ਸਥਾਪਿਤ ਕਰਨ ਦੀ ਲੋੜ ਨਹੀਂ ਹੈ। PDF ਨੂੰ ਖ਼ਾਸ PDF24 ਸਰਵਰਾਂ ਉਤੇ ਪ੍ਰੋਸੈਸ ਕੀਤਾ ਜਾਂਦਾ ਹੈ। ਤੁਹਾਡੇ ਸਿਸਟਮ ਉਤੇ ਬੋਝ ਨਹੀਂ ਪਵੇਗਾ ਅਤੇ ਇਸਨੂੰ ਕਿਸੇ ਖ਼ਾਸ ਜਰੂਰਤਾਂ ਦੀ ਲੋੜ ਨਹੀਂ ਹੈ।
ਇਹ ਟੂਲ ਤੁਹਾਡੀਆਂ ਫਾਈਲਾਂ ਨੂੰ PDF24 ਸਰਵਰਾਂ ਉਤੇ ਲੋੜ ਤੋਂ ਵੱਧ ਸਮੇਂ ਲਈ ਸਟੋਰ ਨਹੀਂ ਕਰਦਾ ਹੈ। ਤੁਹਾਡੀਆਂ ਫਾਈਲਾਂ ਅਤੇ ਨਤੀਜੇ ਥੋੜ੍ਹੇ ਸਮੇਂ ਬਾਅਦ ਸਾਡੇ ਸਰਵਰਾਂ ਤੋਂ ਪੂਰੀ ਤਰ੍ਹਾਂ ਨਾਲ ਹਟਾ ਦਿੱਤੇ ਜਾਣਗੇ।
ਕਲਪਨਾ ਕਰੋ ਕਿ ਤੁਸੀਂ ਇੱਕ PDF ਭਰਦੇ ਹੋ ਅਤੇ ਫਿਰ ਇਹ PDF ਫਾਈਲ ਕਿਸੇ ਹੋਰ ਵਿਅਕਤੀ ਨੂੰ ਭੇਜਦੇ ਹੋ ਜੋ ਡੇਟਾ ਨੂੰ ਪ੍ਰੋਸੱਸ ਕਰਦਾ ਹੈ। ਪਰ ਜੇਕਰ ਇਹ PDF, ਜੋ ਅਜੇ ਵੀ ਭਰੀ ਜਾ ਸਕਦੀ ਹੈ, ਹੁਣ ਗਲਤ ਹੱਥਾਂ ਵਿੱਚ ਪਹੁੰਚ ਜਾਂਦੀ ਹੈ, ਤਾਂ ਤੁਸੀਂ ਇਸ ਵਿਅਕਤੀ ਲਈ ਬਾਅਦ ਵਿੱਚ ਡੇਟਾ ਨੂੰ ਬਦਲਣਾ ਬਹੁਤ ਸੌਖਾ ਬਣਾ ਦਿੰਦੇ ਹੋ। ਉਦਾਹਰਨ ਲਈ, ਕੋਈ ਵਿਅਕਤੀ ਤੁਹਾਡੇ ਬੈਂਕ ਵੇਰਵੇ ਬਦਲ ਸਕਦਾ ਹੈ। ਅਜਿਹਾ ਹੋਣ ਤੋਂ ਰੋਕਣ ਲਈ, ਤੁਹਾਨੂੰ ਹਮੇਸ਼ਾ ਭਰੀ ਹੋਈ PDF ਨੂੰ ਸਿਰਫ਼ ਸਮਤਲ ਕਰਕੇ ਹੀ ਭੇਜਣਾ ਚਾਹੀਦਾ ਹੈ, ਕਿਉਂਕਿ ਅਜਿਹੇ PDF ਵਿੱਚ ਹੁਣ ਕੋਈ ਵੀ ਸੰਪਾਦਨਯੋਗ ਫਾਰਮ ਤੱਤ ਨਹੀਂ ਹਨ। ਇਹਨਾਂ ਨੂੰ ਪੰਨੇ ਦੇ ਅਸਲ ਕੰਟੇੰਟ ਨਾਲ ਮਿਲਾ ਦਿੱਤਾ ਗਿਆ ਹੈ।
ਪੰਨਿਆਂ ਦੇ ਕੰਟੈਂਟ ਨੂੰ ਤਬਦੀਲੀਆਂ ਤੋਂ ਬਚਾਉਣ ਦਾ ਇੱਕ ਹੋਰ ਵੀ ਸੁਰੱਖਿਅਤ ਤਰੀਕਾ ਹੈ PDF ਪੰਨਿਆਂ ਨੂੰ ਤਸਵੀਰਾਂ ਵਿੱਚ ਤਬਦੀਲ ਕਰਨਾ। ਇਹਨਾਂ ਤਸਵੀਰਾਂ ਨੂੰ ਦੁਬਾਰਾ ਇੱਕ PDF ਦੇ ਪੰਨਿਆਂ ਦੇ ਰੂਪ ਵਿੱਚ ਜੜਿਆ ਜਾ ਸਕਦਾ ਹੈ। ਇਸ ਨਾਲ ਤੁਹਾਨੂੰ ਅਸਲ ਵਿੱਚ ਇੱਕ ਬਹੁਤ ਹੀ ਸੁਰੱਖਿਅਤ PDF ਫਾਈਲ ਮਿਲਦੀ ਹੈ। ਇਸ ਉਦੇਸ਼ ਲਈ PDF24 ਦਾ ਆਪਣਾ ਹੀ ਇੱਕ ਟੂਲ ਹੈ, ਜਿਸ ਨਾਲ ਤੁਸੀਂ ਇੱਕ PDF ਨੂੰ ਵਧੇਰੇ ਸੁਰੱਖਿਅਤ PDF ਵਿੱਚ ਬਦਲ ਸਕਦੇ ਹੋ।
PDF24 ਫਾਈਲਾਂ ਅਤੇ ਡੇਟਾ ਦੀ ਸੁਰੱਖਿਆ ਨੂੰ ਬਹੁਤ ਗੰਭੀਰਤਾ ਨਾਲ ਲੈਂਦਾ ਹੈ। ਅਸੀਂ ਚਾਹੁੰਦੇ ਹਾਂ ਕਿ ਸਾਡੇ ਉਪਭੋਗਤਾ ਸਾਡੇ ਉਤੇ ਭਰੋਸਾ ਕਰਨ ਦੇ ਯੋਗ ਹੋਣ। ਇਸ ਲਈ ਸੁਰੱਖਿਆ ਪਹਿਲੂ ਸਾਡੇ ਕੰਮ ਦਾ ਸਥਾਈ ਹਿੱਸਾ ਹਨ।
ਹਾਂ, ਤੁਸੀਂ ਕਿਸੇ ਵੀ ਸਿਸਟਮ ਜਿਸ ਵਿਚ ਇੰਟਰਨੈਟ ਦੀ ਪਹੁੰਚ ਹੋਵੇ PDF24 ਟੂਲਜ਼ ਦੀ ਵਰਤੋਂ ਕਰ ਸਕਦੇ ਹੋ। ਕ੍ਰੋਮ ਵਰਗੇ ਵੈਬ ਬ੍ਰਾਊਜ਼ਰ ਵਿੱਚ PDF24 ਟੂਲਸ ਖੋਲ੍ਹੋ ਅਤੇ ਟੂਲਾਂ ਨੂੰ ਸਿੱਧੇ ਵੈਬ ਬ੍ਰਾਊਜ਼ਰ ਵਿੱਚ ਵਰਤੋ। ਤੁਹਾਨੂੰ ਕੋਈ ਹੋਰ ਸਾਫਟਵੇਅਰ ਸਥਾਪਿਤ ਕਰਨ ਦੀ ਲੋੜ ਨਹੀਂ ਹੈ।
ਤੁਸੀਂ ਆਪਣੇ ਸਮਾਰਟਫੋਨ ਉਤੇ ਇੱਕ ਐਪ ਦੇ ਤੌਰ ਤੇ ਵੀ PDF24 ਨੂੰ ਸਥਾਪਿਤ ਕਰ ਸਕਦੇ ਹੋ। ਅਜਿਹਾ ਕਰਨ ਲਈ, ਆਪਣੇ ਸਮਾਰਟਫੋਨ ਤੇ ਕ੍ਰੋਮ ਵਿੱਚ PDF24 ਟੂਲਸ ਖੋਲ੍ਹੋ। ਫਿਰ ਐਡਰੈੱਸ ਬਾਰ ਦੇ ਉਪਰ ਸੱਜੇ ਕੋਨੇ ਵਿੱਚ ਇੰਸਟਾਲ ਆਈਕਨ ਉਤੇ ਕਲਿੱਕ ਕਰੋ ਜਾਂ ਕ੍ਰੋਮ ਦੇ ਮੀਨੂ ਰਾਹੀਂ ਆਪਣੀ ਸਟਾਰਟ ਸਕ੍ਰੀਨ ਤੇ PDF24 ਜੋੜੋ।
ਹਾਂ, ਵਿੰਡੋਜ਼ ਦੇ ਉਪਭੋਗਤਾ PDF24 ਨੂੰ ਔਫਲਾਈਨ ਵੀ ਵਰਤ ਸਕਦੇ ਹਨ, ਮਤਲੱਬ ਬਿਨਾਂ ਇੰਟਰਨੈਟ ਕਨੈਕਸ਼ਨ ਤੋਂ। ਸਿਰਫ਼ ਮੁਫ਼ਤ PDF24 ਕ੍ਰਿਏਟਰ ਨੂੰ ਡਾਊਨਲੋਡ ਕਰੋ ਅਤੇ ਸੌਫਟਵੇਅਰ ਨੂੰ ਸਥਾਪਿਤ ਕਰੋ। PDF24 ਕ੍ਰਿਏਟਰ ਇੱਕ ਡੈਸਕਟੌਪ ਐਪਲੀਕੇਸ਼ਨ ਦੇ ਰੂਪ ਵਿੱਚ ਤੁਹਾਡੇ PC ਵਿੱਚ ਸਾਰੇ PDF24 ਟੂਲ ਲਿਆਉਂਦਾ ਹੈ। ਬਾਕੀ ਓਪਰੇਟਿੰਗ ਸਿਸਟਮਾਂ ਦੇ ਉਪਭੋਗਤਾਵਾਂ ਨੂੰ PDF24 ਟੂਲਜ਼ ਦੀ ਵਰਤੋਂ ਕਰਨਾ ਜਾਰੀ ਰੱਖਣਾ ਚਾਹੀਦਾ ਹੈ।